
ਪੰਜਾਬੀ ਸ਼ੋਅਬਿਜ਼ ਇੰਡਸਟਰੀਜ਼ ਦੀ ਬਿਹਤਰੀਨ ਅਦਾਕਾਰਾ ਪੂਨਮ ਸੂਦ ਹਰ ਕਿਰਦਾਰ ਨੂੰ ਤਸਵੀਰ ਕਰਨ ਦੀ ਹੈਸੀਅਤ ਰੱਖਦੀ ਹੈ। ਉਸ ਦੇ ਖ਼ਿਆਲ ਮੂਜਬ ਫ਼ਨਕਾਰ ਆਪਣੇ ਫ਼ਨ ਨਾਲ ਹਰ ਕਿਰਦਾਰ ਨੂੰ ਜਿਊਂਦਾ ਰੱਖਣ ਦੀ ਸਮਰੱਥਾ ਰੱਖਦਾ ਹੈ। ਫਿਰ ਉਹ ਕਿਰਦਾਰ ਚਾਹੇ ਮਜ਼ਾਹੀਆ ਹੋਵੇ, ਸੰਜੀਦਾ ਹੋਵੇ ਜਾਂ ਫਿਰ ਚੁਣੌਤੀਪੂਰਨ। ਪੂਨਮ ਨੇ ਆਪਣੇ ਅਦਾਕਾਰਾਨਾ ਸਫ਼ਰ ਦਾ ਆਗ਼ਾਜ਼ ਪੰਜਾਬੀ ਮਿਊਜ਼ਿਕ ਇੰਡਸਟਰੀਜ਼ ਜ਼ਰੀਏ ਬਤੌਰ ਮਾਡਲ ਸ਼ੁਰੂ ਕੀਤਾ ਅਤੇ ਆਪਣੇ ਦੌਰ ਦੇ ਹਰ ਮਕਬੂਲ ਗਵੱਈਏ ਦੇ ਗੀਤਾਂ ਦਾ ਨੁਮਾਇਆਂ ਚਿਹਰਾ ਬਣੀ। ਗੀਤਾਂ ਨੇ ਉਸ ਨੂੰ ਪੁਖ਼ਤਾ ਪਛਾਣ ਦਿੱਤੀ ਤੇ ਉਹ ਫ਼ਿਲਮੀ ਦੁਨੀਆ ਦਾ ਮਖ਼ਸੂਸ ਹਿੱਸਾ ਬਣ ਗਈ। ਉਸ ਨੇ ਬਤੌਰ ਅਦਾਕਾਰਾ ਪੰਜਾਬੀ ਫ਼ੀਚਰ ਫ਼ਿਲਮਾਂ, ਸ਼ੌਰਟ ਫ਼ਿਲਮਾਂ ਅਤੇ ਵੈੱਬ-ਸੀਰੀਜ਼ ਵਿੱਚ ਆਪਣੀ ਅਦਾਕਾਰੀ ਦੀ ਨੁਮਾਇਸ਼ ਕੀਤੀ ਅਤੇ ਫ਼ਿਲਮ-ਮੱਦਾਹਾਂ (Film Fan) ਤੇ ਤਨਕੀਦ-ਕਾਰਾਂ (Critics) ਵੱਲੋਂ ਵੀ ਉਸ ਦੀ ਅਦਾਕਾਰੀ ਨੂੰ ਭਰਪੂਰ ਸਲਾਹੁਤਾ ਮਿਲੀ। ਇਸ ਦੇ ਨਾਲ-ਨਾਲ ਉਸ ਨੇ ਬਤੌਰ ਗੁਲੂਕਾਰਾ ਚੰਦ ਗੀਤ ਵੀ ਗਾਏ ਐਪਰ ਬਜਾਏ ਇਸ ਦੇ ਉਸ ਨੇ ਅਦਾਕਾਰੀ ਦੇ ਖ਼ਿੱਤੇ ਨੂੰ ਹੀ ਤਰਜੀਹ ਦਿੱਤੀ। ਬੇਬਾਕ ਅਦਾਕਾਰਾ ਨੇ ਆਪਣੀ ਦਿਲੀ ਖ਼ਵਾਹਿਸ਼ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਮੇਰੀ ਚਾਹਤ ਹੈ ਕਿ ਮੈਂ ਮਾਰੂਫ਼ ਅਦਾਕਾਰਾ ਸ਼ਬਾਨਾ ਆਜ਼ਮੀ ਤੇ ਨੰਦਿਤਾ ਦਾਸ ਵਰਗੀ ਮਿਆਰੀ ਅਦਾਕਾਰੀ ਦਾ ਹਿੱਸਾ ਬਣਾਂ, ਜਿਨ੍ਹਾਂ ਦੀ ਕਲਾ ਤੋਂ ਮੈਂ ਹਮੇਸ਼ਾ ਮੁਤਾਸਿਰ ਰਹੀ ਹਾਂ। ਰੱਬ ਸੋਹਣਾ ! ਥੋਨੂੰ ਕਿਰਦਾਰ-ਨਿਗਾਰੀ ਦੇ ਆਹਲਾ ਫ਼ਨ ਨਾਲ ਨਿਵਾਜੇ !! Link: https://www.imdb.com/name/nm7959126/ -ਮਨਦੀਪ ਸਿੰਘ ਸਿੱਧੂ
This post was published on 24th February, 2026 by Poonam on her Instagram handle "@officialpoonamsood (Poonam sood)". Poonam has total 295.7K followers on Instagram and has a total of 1.6K post.This post has received 343 Likes which are lower than the average likes that Poonam gets. Poonam receives an average engagement rate of 0.82% per post on Instagram. This post has received 44 comments which are lower than the average comments that Poonam gets. Overall the engagement rate for this post was lower than the average for the profile.